ਮੋਹਾਲੀ: ਕਿਸਾਨ ਅੰਦੋਲਨ ਦੌਰਾਨ ਦਿੱਲੀ ਦੇ ਬਰੂਹਾਂ ‘ਤੇ ਬੈਠੇ ਇੱਕ ਸਾਲ ਤੱਕ ਬੈਠੇ ਕਿਸਾਨਾਂ ਨੂੰ ਲਗਾਤਾਰ ਸਿਹਤ ਸਹੂਲਤਾਂ ਪ੍ਰਦਾਨ ਕਰਨ ਵਾਲੇ ਲਾਈਫ ਕੇਅਰ ਫਾਊਂਡੇਸ਼ਨ ਅਤੇ ਅਵਤਾਰ ਸਿੰਘ ਵੱਲੋਂ ਮੋਹਾਲੀ ਦੇ ਡੇਰਾਬੱਸੀ ਵਿੱਚ ‘ਲੈਬ ਆਨ ਵਹੀਲ’ (ਪਹੀਏ ‘ਤੇ ਲੈਬ) ਦੀ ਸ਼ੁਰੂਆਤ ਕਰ ਦਿੱਤੀ ਗਈ ਹੈ।
‘ਲੈਬ ਆਨ ਵਹੀਲ’ ਇੱਕ ਚਲਦੀ ਫਿਰਦੀ ਲੈਬ ਹੈ ਜਿਹੜੀ ਕਿ ਇੱਕ ਐਡਵਾਂਸਡ ਐਂਬੂਲੈਂਸ ਵਿੱਚ ਬਣਾਉ ਗਈ ਹੈ ਅਤੇ ਇਸ ਦਾ ਮੱਕਸਦ ਉਨ੍ਹਾਂ ਪਿੰਡਾਂ ਵਿੱਚ ਸਿਹਤ ਜਾਂਚ ਦੀ ਸਹੂਲਤ ਪ੍ਰਦਾਨ ਕਰਨਾ ਹੈ ਜਿਨ੍ਹਾਂ ‘ਚ ਸਿਹਤ ਸਹੂਲਤਾਂ ਦੀ ਘਾਟ ਹੈ। ਇਸ ਐਂਬੂਲੈਂਸ ਦੇ ਵਿੱਚ ਆਕਸੀਜ਼ਨ ਸਿਲੰਡਰ ਤੇ ਕੰਸੰਟਰੇਟਰ ਲੱਗੇ ਹਨ ਜਿਹੜੇ ਕਿ ਮਰੀਜ਼ ਨੂੰ ਲਗਾਤਾਰ ਕਈ ਘੰਟਿਆਂ ਤੱਕ ਲੰਬੇ ਸਫ਼ਰ ਦੌਰਾਨ ਆਕਸੀਜ਼ਨ ਪ੍ਰਦਾਨ ਕਰ ਸਕਦੀ ਹੈ। ਇਸ ਤੋਂ ਇਲਾਵਾ ਇਸ ‘ਚ ਇੰਟਰਨੈੱਟ ਸੁਵਿਧਾ, ਏਅਰ ਕੰਡੀਸ਼ਨਰਾ, ਫਰਿਜ਼, ਬਾਰ ਕੋਡ ਮਸ਼ੀਨ, ਮੌਨੀਟਰ ਅਤੇ ਈ.ਸੀ.ਜੀ ਵੀ ਉਪਲੱਬਧ ਹੈ।